ਪੰਜਾਬੀ ਸਿਨੇਮਾ – ਹੁਣ ਤੱਕ ਦਾ ਸਫਰ (Journey of Punjabi Cinema)

ਪੰਜਾਬੀ ਸਿਨੇਮਾ ਬਾਰੇ ਸ਼ਾਇਦ ਸਾਡੇ ਵਿੱਚੋ ਬਹੁਤਿਆ ਨੂੰ ਨਹੀ ਪਤਾ ਕਿ ਇਸਦਾ ਇਤਿਹਾਸ ਬਹੁਤ ਪੁਰਾਣਾ ਹੈ। ਇਸ ਇਤਿਹਾਸਿਕ ਸਫਰ ਦਾ ਖਜਾਨਾ ਿੲੰਨਾ ਵਿਸ਼ਾਲ ਹੈ ਕਿ ਅਸੀ ਇਸਨੂੰ ਇੱਕ ਲੇਖ ਵਿੱਚ ਨਹੀ ਪੂਰਾ ਕਰ ਸਕਦੇ ਸੀ, ਇਸ ਲਈ ਇਸਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਕਿਉਕਿ ਸਾਡੀ ਕੋਸ਼ਿਸ਼ ਰਹੇਗੀ ਕਿ ਤਹਾਨੂੰ ਹਰ ਇੱਕ ਪੱਖ ਤੋਂ ਜਾਣੂ ਕਰਵਾ ਸਕੀਏ। 

ਪਹਿਲਾ ਭਾਗ ਜਿਸ ਵਿੱਚ ਸ਼ੁਰੂਆਤ ਤੋਂ ਲੈ ਕੇ ਹਿੰਦੁਸਤਾਨ ਦੇ ਬਟਵਾਰੇ ਤੱਕ ਦਾ ਸਫਰ ਤੈਅ ਕਰਾਂਗੇ। ਦੂਜਾ ਭਾਗ ਜਿਸ ਵਿੱਚ 1947 ਤੋਂ 2000 ਤੱਕ, ਮਤਲਬ 20ਵੀਂ ਸਦੀ ਤੱਕ ਦਾ ਸਫਰ। ਤੀਜਾ ਅਤੇ ਆਖਿਰੀ ਭਾਗ 21ਵੀਂ ਸਦੀ ਵਿਚ ਪੰਜਾਬੀ ਸਿਨੇਮਾ ਉਪਰ ਰਹੇਗਾ।  

 ਪੰਜਾਬੀ ਸਿਨੇਮਾ – ਭਾਗ 1 (Punjabi Cinema – Part 1)

ਪੰਜਾਬੀ ਫਿਲਮ ਇੰਡਸਟਰੀ ਨੂੰ ਪਾਲੀਵੁੱਡ ਜਾਂ ਪੰਜਵੁੱਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਵਿੱਚ ਦੁਨੀਆ ਭਰ ਵਿੱਚ ਬਣਦੀਆ ਪੰਜਾਬੀ ਫਿਲਮਾਂ ਸ਼ਾਮਿਲ ਹਨ। ਜਿੱਥੇ 20ਵੀਂ ਸਦੀ ਦੇ ਪੰਜਾਬੀ ਸਿਨਮਾ ਉੱਪਰ ਮੁੱਖ ਤੌਰ ਤੇ ਪਾਕਿਸਤਾਨੀ ਪੰਜਾਬੀ ਦਾ ਪ੍ਰਭਾਵ ਸੀ, ਹੁਣ ਉਥੇ ਹੀ 21ਵੀਂ ਸਦੀ ਵਿੱਚ ਭਾਰਤੀ ਪੰਜਾਬ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਸਫਲ ਹੋਇਆ। 

ਸਿਨੇਮਾ ਦੀ ਹੋਂਦ ਅਤੇ ਜਾਣ ਪਛਾਣ (Origin & introduction of Cinema)

ਸਿਨੇਮਾਟੋਗ੍ਰਾਫੀ (ਇੱਥੋ ਹੀ “ਸਿਨੇਮਾ” ਸ਼ਬਦ ਬਣਿਆ) ਦੀ ਖੋਜ ਕਰਨ ਵਾਲੇ ਲੂਮੀਏਰ (ਲੂਮੀਏ) ਭਰਾਵਾਂ (Lumière brothers) ਨੇ (28 November 1895 ਨੂੰ) ਫਾਰਸੀ ਲੋਕਾਂ ਸਾਹਮਣੇ ਲਘੂ (1-2 ਮਿੰਟ ) ਫਿਲਮਾਂ ਲਾਉਣੀਆਂ ਸ਼ੁਰੂ ਕੀਤੀਆਂ। ਇਹਨਾਂ ਦੁਆਰਾ ਹੀ ਹਿੰਦੁਸਤਾਨ ਦੀ ਜੁਲਾਈ 1896 ਨੂੰ ਪਹਿਲੀ ਵਾਰ ਵਾਟਸਨ ਹੋਟਲ ਬੰਬੇ ( Watson hotel Bombay) ਵਿੱਚ ਸਿਨੇਮਾ ਨਾਲ ਜਾਣ ਪਹਿਚਾਣ ਹੋਈ। ਉਸ ਸਮੇਂ ਇਹਨਾਂ ਨੇ 2 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 6 ਫਿਲਮਾਂ ਦਿਖਾਈਆਂ, ਜੋ ਕਿ ਉਸ ਸਮੇਂ ਦੇ ਹਿਸਾਬ ਨਾਲ ਕਾਫੀ ਮਹਿੰਗਾ ਸੀ। 
ਹਾਲਾਂਕਿ 1896 ਵਿੱਚ ਹਿੰਦੁਸਤਾਨ ਵਿੱਚ ਸਿਨੇਮਾ ਆ ਚੁੱਕਿਆ ਸੀ ਪਰ ਫਿਰ ਵੀ ਅਗਲੇ 15 ਸਾਲ ਤੱਕ ਕੋਈ ਵੀ ਸਵਦੇਸ਼ੀ ਫਿਲਮ ਤੇ ਕੰਮ ਨਾ ਹੋਇਆ। ਫਿਰ ਬੰਬੇ ਦੇ ਹੀ N.G. Chitre ਅਤੇ R.G. Torney ਨੇ ਕਿਸੇ ਕਹਾਣੀ ਉੱਤੇ ਅਧਾਰਿਤ ਪਹਿਲੀ ਫਿਲਮ ਬਣਾਈ। ਜਿਸਦਾ ਨਾਮ ਸੀ PUNDALIK ਜੋ ਕਿ 12 ਮਿੰਟ ਦੀ ਮਰਾਠੀ ਫਿਲਮ ਸੀ, ਤੇ 18 ਮਈ 1912 ਨੂੰ ਰਲੀਜ਼ ਹੋਈ। 

{ਭਾਰਤ ਵਿੱਚ ਪਹਿਲਾਂ ਸਿਨੇਮਾ ਘਰ 1907 ਵਿੱਚ Mr. Pathe ਨੇ ਬੰਬੇ ਵਿੱਚ ਬਣਵਾਇਆ। }

ਪਹਿਲੀ ਹਿੰਦੁਸਤਾਨੀ ਫਿਲਮ (India’s first feature Film) 

Dhudiraj Govind Phalke ਨੇ ਪਹਿਲੀ ਹਿੰਦੁਸਤਾਨੀ ਫੀਚਰ ਫਿਲਮ “ਰਾਜਾ ਹਰੀਸ਼ ਚੰਦਰRaja Harish Chandra (Silent movie) ਬਣਾਈ ਜੋ ਕਿ ਕੋਰਨੇਸ਼ਨ ਥਿਏਟਰ ਬੰਬੇ ਵਿਖੇ 3 ਮਈ 1913 ਨੂੰ ਰਲੀਜ਼ ਹੋਈ। 1913 ਤੋਂ 1932 ਦੇ ਵਿਚਕਾਰ ਹਜ਼ਾਰ ਤੋਂ ਵੱਧ ਸਾਈਲੈਂਟ (silent) ਫਿਲਮਾਂ ਬਣੀਆਂ। ਇਸੇ ਵਿਚਕਾਰ ਹਿੰਦੁਸਤਾਨ ਦੇ ਹੋਰ ਹਿੱਸਿਆ ਵਿੱਚ ਵੀ ਸਿਨੇਮਾਂ ਨੇ ਫੈਲਣਾ ਸ਼ੁਰੂ ਕਰ ਦਿੱਤਾ ਸੀ ਤੇ ਸਫਲ ਵੀ ਹੋ ਰਿਹਾ ਸੀ। ਉਸ ਸਮੇੰ ਮੁੱਖ ਤੌਰ ਤੇ ਮਦਰਾਸ, ਕਲਕੱਤਾ, ਲਾਹੌਰ, ਬੰਬੇ ਅਤੇ ਪੂਨੇ ਵਿੱਚ ਹੀ ਸਟੂਡੀਓ ਸਨ। 

ਪੰਜਾਬ ਵਿੱਚ ਸ਼ੁਰੂਆਤ (Setting up in Punjab) 1924 ਵਿੱਚ ‘Daughters of today’ ਨਾਮਕ ਸਾਈਲੈਂਟ ਫਿਲਮ ਲਾਹੌਰ ਵਿੱਚ ਸ਼ੁਰੂ ਹੋਈ ਅਤੇ 1928 ਨੂੰ ਰਲੀਜ਼ ਹੋਈ। ਹਾਲਾਂਕਿ ਕਹਿਣ ਨੂੰ ਇਹ ਸਾਈਲੈਂਟ ਫਿਲਮ ਸੀ ਪਰ ਇਸਦੇ ਹੀਰੋ,ਹੀਰੋਇਨ, ਕਲਾਕਾਰ, ਡਾੲਰੇਕਟਰ, ਪ੍ਰੋਡਿਉਸਰ, ਗਾਇਕ, ਸੰਗੀਤਕਾਰ , ਟੈਕਨੀਸ਼ੀਅਨ ਤੇ ਹੋਰ ਸਟਾਫ ਪੰਜਾਬ (ਪਾਕਿਸਤਾਨੀ ਪੰਜਾਬ) ਤੋਂ ਹੀ ਸਨ। ਇਹ ਫਿਲਮ A.R. Kardar ਨੇ ਬਣਾਈ ਸੀ

1928 ਵਿੱਚ ਹੀ A.R. Kardar ਨੇ ਪਹਿਲੀ ਫਿਲਮ ਕੰਪਨੀ ‘ਯੁਨਾਇਟਿਡ ਪਲੇਅਰ ਕੋਰਪੋਰੇਸ਼ਨ (United player corporation)’ ਲਾਹੌਰ ਵਿੱਚ ਸਥਾਪਿਤ ਕੀਤੀ। ਇਸ ਤੋਂ ਇਲਾਵਾ Punjab Film Company ਅਤੇ Kamla Movieton ਨਾਮਕ ਕੰਪਨੀਆ ਵੀ ਲਾਹੌਰ ਵਿਚ ਆਈਆ। ਫਿਰ 1929 ਵਿੱਚ A.R. Kardar ਦੀ ਬਣਾਈ ਫਿਲਮ ‘ਹੁਸਨ ਕਾ ਡਾਕੂ’ Mysterious Eagle ਆਈ ਜਿਸ ਵਿਚ M. Ismail ਨੇ ਕੰਮ ਕੀਤਾ। ਹਿਮਾਂਸ਼ੂ ਰਾਏ ਦੀ “ਲਵ ਆਫ ਮੁਗਲ ਪ੍ਰਿੰਸ” ਵੀ ਲਾਹੌਰ ਸਟੂਡੀਓ ਵਿੱਚ ਹੀ ਬਣੀ ਪਰ A.R. Kardar ਦੁਆਰਾਂ ਬਣਾਈਆਂ ਫਿਲਮਾਂ ਜਿਆਦਾ ਸਫਲ ਰਹੀਆਂ। ਉਸ ਸਮੇਂ A.R. Kardar ਨੇ 9 ਦੇ ਕਰੀਬ ਅੰਗਰੇਜ਼ੀ ਟਾਇਟਲ ਵਾਲੀਆ ਸਾਈਲੈਂਟ ਫਿਲਮਾਂ ਬਣਾਈਆਂ, (Golden dagger’, ‘ Brave Heart’,’Serpent’ ,’Shepherd’,’Mysterious Eagle’and Wanderimg Dancer)।

 ਪਰ ਇਹਨਾਂ ਟਾਇਟਲਾਂ ਪਿੱਛੇ ਖਾਸ ਗੱਲ ਇਹ ਸੀ ਕਿ ਹਰ ਇੱਕ ਲਈ ਅਲੱਗ ਤੋਂ ਇੱਕ ਪੰਜਾਬੀ ਸਿਰਲੇਖ ਵੀ ਦਿੱਤਾ ਗਿਆ ਜਿਵੇ :- ‘The Victim’ ਬਣਿਆ ‘ਭੁੱਖ ਨੂੰ ਭੋਗ’,’Wooing Nightingale’ ਤੋਂ ‘ਬੋਲ ਤੂੰ ਬੁਲਬੁਲ’,’Jewelled Arrow’ ਲਈ ‘ਪੂਨਮ ਨੂੰ ਚੰਦ’, ‘The Dancing Girl’ ਨੂੰ ਮਿਲਿਆ ‘ਗੁਟਾਰ ਨੂੰ ਗੁਲਾਬ’। ਹਾਲਾਂਕਿ ਇਹ ਸਾਰੀਆ ਅੰਗਰੇਜ਼ੀ ਟਾਈਟਲ ਹੇਠ ਬਣੀਆ ਫਿਲਮਾਂ ਸਨ ਪਰ ਫਿਰ ਵੀ ਇਹਨਾਂ ਦੀ ਕਹਾਣੀ,ਪਲਾਟ ਅਤੇ ਫਿਲਮ ਵਿਚਲਾ ਸੱਭਿਆਚਾਰ ਪੰਜਾਬ ਤੇ ਪੰਜਾਬੀਅਤ ਨੂੰ ਬਿਆਨ ਕਰਦਾ ਸੀ। 

{ ਉਸ ਸਮੇਂ ਬ੍ਰਿਟਿਸ਼ ਰਾਜ ਹੋਣ ਕਰਕੇ ‘ਲਾਹੌਰ’ ਪੰਜਾਬ ਰਾਜ ਦੀ ਰਾਜਧਾਨੀ ਸੀ। ਜਿਸ ਕਾਰਨ ਲਾਹੌਰ ਦੀ ਫਿਲਮ ਇੰਡਸਟਰੀ ਨੂੰ ‘ਲੋਲੀਵੁੱਡ’ (Lollywood) ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਜੋ ਕਿ ਲਾਹੌਰ ਅਤੇ ਹਾਲੀਵੁੱਡ ਸ਼ਬਦਾਂ ਦਾ ਸੁਮੇਲ ਸੀ। }

ਪਹਿਲੀ ਟਾਕੀ ਫਿਲਮ (First ever Talkie movie of India) ਭਾਰਤ ਦੀ ਪਹਿਲੀ ਟਾਕੀ (talkie) ਫਿਲਮ ‘Alam Ara’ ਜੋ ਕਿ Ardeshir Irani ਦੁਆਰਾ 14 March 1931 ਨੂੰ ਰਲੀਜ਼ ਕੀਤੀ ਵੱਲ ਦੇਖਦਿਆ, ਭਾਵੇਂ A.R. Kardar ਨੇ ਪੰਜਾਬ ਦੀ ਪਹਿਲੀ ਟਾਕੀ ਫਿਲਮ ‘ਹੀਰ ਰਾਂਝਾਂPlay Art Phototone ਦੇ ਬੈਨਰ ਹੇਠ ਉਰਦੂ ਵਿੱਚ ਰਲੀਜ਼ ਕੀਤੀ, ਪਰ ਫਿਰ ਵੀ ਹੋਰ ਚਾਰ ਸਾਲ ਲਗ ਗਏ ਪਹਿਲੀ ਪੰਜਾਬੀ ਫਿਲਮ ਨੂੰ ਰਲੀਜ਼ ਹੋਣ ਲਈ।

ਪਹਿਲੀ ਪੰਜਾਬੀ ਫਿਲਮ (First Punjabi feature Film) ਹਿੰਦੀ ਅਤੇ ਉਰਦੂ ਫਿਲਮਾਂ ਦੀ ਪ੍ਰਸਿੱਧੀ ਨੂੰ ਦੇਖਦਿਆ ਕਿਤੇ ਨਾ ਕਿਤੇ ਲਾਹੌਰ ਦੇ ਨਿਰਮਾਤਾ ਪੰਜਾਬੀ ਫਿਲਮਾਂ ਵਿੱਚ ਪੈਸਾ ਲਗਾਉਣ ਤੋ ਝਿਜਕਦੇ ਸਨ। ਪਹਿਲੀ ਪੰਜਾਬੀ ਫਿਲਮ ਕਿਹੜੀ ਸੀ ਇਸ ਬਾਰੇ ਵਿੱਚ ਕੁਝ ਮਤਭੇਦ ਹਨ। ਸਾਡੇ ਕੋਲ ਇਸ ਵਿਸ਼ੇ ਸੰਬੰਧੀ ਅਜੇ ਤੱਕ ਕੋਈ ਠੋਸ ਸਬੂਤ ਨਹੀ ਹਨ। ਕਿਉਕਿ B.R. Garg ਦੇ ਮੁਤਾਬਿਕ ‘Ishq-i-Punjab ਜਿਸਦਾ ਪੰਜਾਬੀ ਨਾਮ ‘ਮਿਰਜ਼ਾ ਸਾਹਿਬਾ‘ ਸੀ,ਪਹਿਲੀ ਪੰਜਾਬੀ ਫਿਲਮ ਸੀ। ਜਿਸ ਵਿੱਚ ਭਾਈ ਚੇਲਾ, ਭਾਈ ਦੇਸਾਂਦ ਤੇ ਮਿਸ ਖੁਰਸ਼ੀਦ ਨੇ ਕੰਮ ਕੀਤਾ ਤੇ 29 March 1935 ਨਿਰੰਜਨ ਟਾਕੀ ਲਾਹੌਰ ਵਿੱਚ ਲੱਗੀ। 

ਜਦ ਕਿ ਕਈਆਂ ਦਾ ਕਹਿਣਾ ਹੈ ਕਿ ਕਲਕੱਤੇ ਵਿੱਚ ਬਣੀ ਫਿਲਮ Sheila – ਪਿੰਡ ਦੀ ਕੁੜੀ (1935) ਪਹਿਲੀ ਪੰਜਾਬੀ ਫਿਲਮ ਸੀ। ਜੋ ਕਿ K.D.Mehra ਦੁਆਰਾ Tolstoy’s ਦੀ ‘ Resurrection’ ਤੋਂ ਪ੍ਰਭਾਵਿਤ ਫਿਲਮ ਸੀ। ਇਸ ਦਾ ਪ੍ਰੀਮੀਅਰ ਕਲਕੱਤੇ ਦੇ ‘Corinthian Theatre‘ ਵਿੱਚ ਹੋਇਆ ਸੀ ਅਤੇ ਨਾਲ ਦੇ ਨਾਲ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਵੀ ਰਲੀਜ਼ ਕੀਤੀ ਗਈ। 

ਇਸ ਵਿੱਚ ਪਹਿਲੀ ਵਾਰ ‘ਬੇਬੀ ਨੂਰ ਜਹਾਂ‘ ਨੇ ਆਪਣੀ ਅਦਾਕਾਰੀ ਤੇ ਗਾਇਕੀ ਨਾਲ ਫਿਲਮੀ ਦੁਨੀਆਂ ਵਿੱਚ ਪੈਰ ਪਾਇਆ। 

ਵਪਾਰ ਦੇ ਪੱਖ ਤੋਂ ‘ਪਿੰਡ ਦੀ ਕੁੜੀ‘ ਬਹੁਤ ਹੀ ਸਫਲ ਫਿਲਮ ਰਹੀ ਤੇ ਪੂਰੇ ਪੰਜਾਬ ਵਿੱਚ ਧੂਮ ਮਚਾਈ। ਇਸਨੇ ਪੰਜਾਬੀ ਫਿਲਮਾਂ ਵਿੱਚ ਪੈਸਾ ਨਾ ਲਾਉਣ ਵਾਲੀ ਧਾਰਨਾ ਨੂੰ ਤੋੜਦੇ ਹੋਏ ਹੋਰ ਕਾਫੀ ਪ੍ਰੋਡਿਉਸਰਾਂ ਦਾ ਧਿਆਨ ਪੰਜਾਬੀ ਫਿਲਮਾਂ ਵੱਲ ਮੋੜਿਆ। ਇੰਨਾ ਹੀ ਨਹੀ ਇਸ ਫਿਲਮ ਦੇ ਫਲਸਰੂਪ ਹੋਰ ਵੀ ਸਟੂਡੀਓ ਖੁੱਲੇ ਅਤੇ ਬਹੁਤ ਸਾਰੇ ਕਲਾਕਾਰਾਂ, ਨਿਰਮਾਤਾ, ਨਿਰਦੇਸ਼ਕ ਤੇ ਟੈਕਨੀਸ਼ੀਅਨ ਆਦਿ ਲੋਕਾਂ ਨੂੰ ਬੰਬੇ ਅਤੇ ਕਲਕੱਤੇ ਵਰਗੇ ਮਹਾਂਨਗਰਾਂ ਤੋ ਲਾਹੌਰ ਆਉਣ ਲਈ ਮਜਬੂਰ ਕਰ ਦਿੱਤਾ, ਜਿੰਨਾ ਵਿੱਚੋ ਸ਼ਾਂਤਾ ਅਪਟੇ, ਮੋਤੀ ਲਾਲ, ਚੰਦਰ ਮੋਹਨ, ਹੀਰਾ ਲਾਲ, ਨੂਰ ਜਹਾਂ, ਮੁਮਤਾਜ਼ ਸ਼ਾਂਤ, ਵਾਲੀ, ਸਈਦ ਅੱਤਾਉਲਾਹ ਸ਼ਾਹ ਹਾਸ਼ਮੀ, ਕ੍ਰਿਸ਼ਨਾ ਕੁਮਾਰ ਅਤੇ ਸ਼ੰਕਰ ਹੁਸੈਨ ਅਤਿ ਆਦਿਕ ਸ਼ਾਮਿਲ ਸਨ। 

ਇਸ ਸਮੇਂ ਪੂਰੇ ਉੱਤਰੀ ਹਿੰਦੁਸਤਾਨ ਇਲਾਕੇ ਵਿੱਚ ਇਕੱਲਾ ਲਾਹੌਰ ਹੀ ਸੀ ਜੋ ਕਿ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਸੀ। ਇਸੇ ਦੌਰਾਨ K.D. Mehra ਨੇ M.M. Billoo ਨਾਲ ਹੱਥ ਮਿਲਾਇਆ ਤੇ ਬਣਾਈ ਆਪਣੀ ਦੂਜੀ ਫਿਲਮ ‘ਹੀਰ ਸਿਆਲ‘। ਹੀਰ ਸਿਆਲ ਤੋ ਹੀ Balo ਅਤੇ M. Ismail ਨੇ ਪੈਰ ਜਮਾਏ ਤੇ ਬੇਬੀ ਨੂਰ ਜਹਾਂ ਪਹਿਲੀ ਫਿਲਮ ਵਾਂਗ ਇਸਦਾ ਵੀ ਇੱਕ ਅਨਿੱਖੜਵਾਂ ਹਿੱਸਾ ਰਹੀ। ਇਸ ਫਿਲਮ ਨੂੰ ਲੋਕਾਂ ਦਾ ਨਿੱਘਾ ਪਿਆਰ ਮਿਲਿਆ ਤੇ ਇਸਨੂੰ ਆਸਾਨੀ ਨਾਲ ਸਫਲ ਫਿਲਮਾਂ ਦੀ ਸੂਚੀ ਵਿੱਚ ਰੱਖਿਆ ਜਾ ਸਕਦਾ ਹੈ। ਜਿੱਥੇ ਹੁਣ ਬਾਕੀ ਖੇਤਰੀ ਸਿਨਮੇ ਲਗਾਤਾਰ ਫੇਲ ਹੋ ਰਹੇ ਸਨ ਉੱਥੇ ਹੀ ਹੁਣ ਪੰਜਾਬੀ ਸਿਨਮਾ ਆਪਣੀ ਚਾਲੇ ਅੱਗੇ ਵਧ ਰਿਹਾ ਸੀ। 

{ਕਲਕੱਤਾ ਦੇ ‘ਸੇਠ ਸੁੱਖ ਲਾਲ ਕਿਰਨਾਨੀ’ ਨੇ Shiela (ਪਿੰਡ ਦੀ ਕੁੜੀ) ਫਿਲਮ ਬਣਾਉਣ ਲਈ 25000/- Sh. K.D. Mehra (ਪੰਜਾਬੀ ਸਿਨੇਮਾ ਦੇ ਪਿਤਾਮਾ) ਨੂੰ ਪ੍ਰੇਰਨਾ ਸਰੂਪ ਦਿੱਤੇ ਸਨ। }

ਬਟਵਾਰੇ ਤੋਂ ਪਹਿਲਾਂ (Before the Partition)
ਜਿਵੇਂ ਉਪਰ ਦੱਸਿਆ ਪੰਜਾਬੀ ਸਿਨਮਾ ਹੁਣ ਆਪਣੀ ਲਹਿ ਫੜਨ ਲੱਗ ਪਿਆ ਸੀ ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਸੀ। ਕਿਉਕਿ ਪੰਜਾਬੀ ਸਮਝਣ ਵਾਲੇ ਅਤੇ ਪੰਜਾਬੀ ਦਰਸ਼ਕ ਲਾਹੌਰ ਅੰਦਰ ਅਤੇ ਲਾਹੌਰ ਦੇ ਆਲੇ-ਦੁਆਲੇ ਬਾਹਰ ਤੱਕ ਫੈਲੇ ਸਨ ਇਸ ਲਈ ਲਾਹੌਰ ਨੂੰ ਜਿਆਦਾ ਮਿਹਨਤ ਨਹੀ ਕਰਨੀ ਪਈ ਪੰਜਾਬੀ ਸਿਨਮਾ ਦਾ ਹੱਬ ਬਣਨ ਲਈ। ਜਿਸ ਕਾਰਨ ਨਵੇਂ ਨਿਰਮਾਤਾਵਾ ਨੂੰ ਪੈਸਾ ਕਮਾਉਣ ਲਈ ਨਵੀਂ ਜਗ੍ਹਾ ਲੱਭ ਗਈ ਸੀ। ਇੱਥੇ ਦੇ ਸ਼ਾਨਦਾਰ ਦਰਸ਼ਕੀ ਹੁੰਗਾਰੇ ਵਿੱਚ ਉਹਨਾਂ ਦਾ ਵਪਾਰ ੳੁਪਜਣ ਲੱਗਾ। ਜਿਵੇਂ ਕਿ ਪਹਿਲਾਂ ਦੱਸਿਆ ਕਿ ਇੱਥੇ ਕਈ ਫਿਲਮੀ ਹਸਤੀਆ ਨੇ ਆਪਣੇ ਡੇਰੇ ਲਾਏ ਉਸੇ ਦੌਰਾਨ B.R. Chopra ਅਤੇ Ramanand Sagar ਵਰਗੇ ਪੱਤਰਕਾਰਾਂ ਨੇ ਵੀ ਲਾਹੌਰ ‘ਚ ਵਸਣ ਨੂੰ ਤਰਜੀਹ ਦਿੱਤੀ। ਉਸ ਸਮੇਂ ਇਹ ਦੋਨੋ ਸਨਮਾਨਿਤ ਅਖਬਾਰਾਂ ਤੇ ਰਸਾਲਿਆਂ (magazines)ਨਾਲ ਕੰਮ ਕਰਦੇ ਸਨ। B.R. Chopra ‘Cine Herald’ ਨਾਮਕ ਆਪਣੀ ਫਿਲਮੀ ਮੈਗਜ਼ੀਨ ਚਲਾਉਦਾ ਸੀ ਜਦਕਿ Ramanand Sagar ‘Evening news’ ਨਾਲ ਜੁੜਿਆ ਸੀ। ਸਈਦ ਅੱਤਾਉਲਾਹ ਸ਼ਾਹ ਹਾਸ਼ਮੀ ‘ਅਦਾਕਾਰ’ ਨਾਮਕ ਫਿਲਮੀ ਅਖਬਾਰ ਦਾ ਪ੍ਰਕਾਸ਼ਕ ਸੀ। ਇਹ ਸਾਰੇ ਸਿੱਧੇ ਤੌਰ ਤੇ ਲਾਹੌਰ ਫਿਲਮ ਇੰਡਸਟਰੀ ਉੱਤੇ ਨਿਰਭਰ ਸਨ ਅਤੇ ਇਹਨਾਂ ਨੂੰ ਹਰ ਸਮੇਂ ਨਵੀਆਂ ਖਬਰਾਂ , ਮਸਾਲੇਦਾਰ ਅਤੇ ਕੁਰਕੁਰੀ ਸਮੱਗਰੀ ਦੀ ਜਰੂਰਤ ਰਹਿੰਦੀ ਸੀ। 

{B.R. Chopra ਅਤੇ Ramanand Sagar ਬਾਅਦ ਵਿੱਚ ਦੋਵਾਂ ਨੇ ਨਿਰਦੇਸ਼ਕ ਦੀਆਂ ਭੂਮੀਕਾਵਾਂ ਵੀ ਨਿਭਾਈਆਂ ਅਤੇ ਨਾਮ ਕਮਾਇਆ।ਜਿੱਥੇ ਅੱਗੇ ਜਾ ਕੇ ਰਾਮਾਨੰਦ ਸਾਗਰ ਨੇ ‘ਰਮਾਇਣ’ ਬਣਾ ਕੇ ਆਪਣਾ ਨਾਮ ਅਮਰ ਕੀਤਾ ਉੱਥੇ ਹੀ ਬਲਦੇਵ ਰਾਜ ਚੋਪੜਾ ਨੇ ‘ਮਹਾਭਾਰਤ’ ਬਣਾ ਕੇ ਉਹੀ ਨਾਮ ਖੱਟਿਆ। }

ਸਾਲ ਦਰ ਸਾਲ (Year by year)

  • ਹਵਾਲਿਆ ਮੁਤਾਬਿਕ ‘ਗੁੱਲ-ਏ-ਬਾਕਵਾਲੀ’ ਅਤੇ ‘ਸੱਸੀ-ਪੁਨੂੰ’ 1938 ਵਿੱਚ ਰਲੀਜ਼ ਹੋਈਆਂ। 
  • ਸਾਲ 1939 ਵਿੱਚ ਪੂਰਨ ਭਗਤ, ਮਿਰਜ਼ਾ ਸਾਹਿਬਾ, ਸੂਰਦਾਸ ਤੇ ਮੇਰਾ ਪੰਜਾਬ ਵਰਗੀਆ ਫਿਲਮਾਂ ਆਈਆਂ। ਜ਼ੁਬੇਈਦਾ ਨੇ ਮਿਰਜ਼ਾ ਸਾਹਿਬਾ ਤੋਂ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ। 
  • 1940 ਵਿੱਚ 9 ਫਿਲਮਾਂ ਰਲੀਜ਼ ਹੋਈਆਂ ਜੋ ਕਿ ਪੰਜਾਬੀ ਸਿਨੇਮਾ ਦੀ ਦਿਨ ਪਰ ਦਿਨ ਵਧਦੀ ਰਫਤਾਰ ਨੂੰ ਸਾਬਤ ਕਰਦਾ ਤੱਥ ਸੀ। ‘ਚੰਬੇ ਦੀ ਕਲੀ’ ਫਿਲਮ “ਇੰਦਰਾ ਬਿਲੀ” ਅਤੇ ਕਾਮੇਡੀਅਨ “ਖਰਾਇਤੀ” ਦੀ ਪਹਿਲੀ ਫਿਲਮ ਸੀ, ਜਿਸ ਵਿੱਚ “ਵੀ. ਗੋਪਾਲ, ਪੀ. ਜੈਰਾਜ, ਰਵਿੰਦਰ ਕਪੂਰ ਤੇ ਸਾਥੀ” ਸਨ। ਇਸੇ ਹੀ ਸਾਲ ‘ਯਮਲਾ ਜੱਟ, ਮਤਵਾਲੀ ਮੀਰਾ, ਲੈਲਾ ਮਜਨੂੰ, ਅਲੀ ਬਾਬਾ, ਜੱਗਾ ਡਾਕੂ, ਇੱਕ ਮੁਸਾਫਿਰ ਅਤੇ ਦੁੱਲਾ ਭੱਟੀ ਰਲੀਜ਼ ਹੋਈਆਂ। 

ਯਮਲਾ ਜੱਟ ਇੱਕ ਸੰਗੀਤਕ ਤੇ ਕਾਮੇਡੀ ਫਿਲਮ ਸੀ, ਜਿਸਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਲਗਾਤਾਰ 3 ਮਹੀਨੇ ਤੱਕ ਲਾਹੌਰ ਦੇ ਸਿਨੇਮਾ ਘਰਾਂ ਵਿੱਚ ਚਲਦੀ ਰਹੀ। 

{ਬਾਅਦ ਵਿੱਚ ਭਾਰਤੀ ਸਿਨਮਾ ਵਿੱਚ ਆਪਣਾ ਖੂਬ ਨਾਮ ਬਣਾਉਣ ਵਾਲੇ ਅਦਾਕਾਰ ‘ਪ੍ਰਾਣ (ਪ੍ਰਾਣ ਕ੍ਰਿਸ਼ਨ ਸਿਕੰਦ)‘ ਪਹਿਲਾ ਰੋਲ ਯਮਲਾ ਜੱਟ ਫਿਲਮ ਵਿੱਚ ਕੀਤਾ ਸੀ। }

  • 1941 ਵਿੱਚ ਸੱਤ ਫਿਲਮਾਂ ਰਲੀਜ਼ ਹੋਈਆਂ ਜਿੰਨਾ ਵਿੱਚੋਂ ‘ਕੁਮਾਰੀ, ਸਿਪਾਹੀ, ਪਰਦੇਸੀ ਢੋਲਾ, ਸਿਹਤੀ ਮੁਰਾਦ ਅਤੇ ਮੇਰਾ ਮਾਹੀ‘ ਨਾਮਵਰ ਨੇ। 
  • 1942 ਵਿੱਚ ‘ਰਾਵੀ ਪਾਰ, ਪਟਵਾਰੀ, ਪਟੋਲਾ, ਮੰਗਤੀ ਅਤੇ ਗਵਾਂਢੀ’ ਰਲੀਜ਼ ਹੋਈਆਂ। ਜਿੰਨਾ ਵਿੱਚੋਂ ਮੰਗਤੀ ਬਹੁਤ ਹਿੱਟ ਗਈ। ਕਮਲਾ ਮੂਵੀਟੋਨ ਦੁਆਰਾ ਪ੍ਰਡਿਊਸ ਕੀਤੀ ਗਈ ਿੲਹ ਫਿਲਮ ਪਲ਼ੈਟਿਨਮ ਜੁਬਲੀ ਮਨਾਉਣ ਵਾਲੀ ਪਹਿਲੀ ਫਿਲਮ ਬਣੀ। ਪੰਜਾਬੀ ਸਿਨਮਾਂ ਹੁਣ ਹਿੰਦੁਸਤਾਨੀ ਸਿਨਮਾ ਵਿੱਚ ਆਪਣੀ ਚਰਮ ਤੇ ਸੀ। 
  • 1943 ਵਿੱਚ ‘ਪੂੰਜੀ, ਮੇਰਾ ਮਾਹੀ ਤੇ ਪਾਪੀ‘ ਫਿਲਮਾਂ ਬਣੀਆ।
  • ਜਦ ਕਿ 1944 ਵਿੱਚ ‘ਦਾਸੀ, ਪੰਛੀ, ਕੋਇਲ ਅਤੇ ਗੁੱਲ ਬਲੋਚ‘ ਆਈਆਂ। 
  • 1945 ਵਿੱਚ ‘ਚੰਪਾ ਅਤੇ ਨਿਖੱਟੂ‘ ਬਣੀਆ। 

{ਗੁੱਲ ਬਲੋਚ ਬਟਵਾਰੇ ਤੋਂ ਪਹਿਲਾਂ ਬਣੀਆਂ ਫਿਲਮਾਂ ਵਿੱਚੋ ਸਭ ਤੋ ਵੱਧ ਸਫਲ ਰਹੀ। ਇਸੇ ਹੀ ਫਿਲਮ ਵਿੱਚ ਪਹਿਲੀ ਵਾਰ ਪਲੇਬੈਕ ਸਿੰਗਰ ‘ਮੁਹੰਮਦ ਰਫੀ‘ ਨੂੰ ਮਿਉਜ਼ਕ ਡਾਏਰੇਕਟਰ ‘ਸ਼ਾਮ ਸੁੰਦਰ’ ਨੇ ਬ੍ਰੇਕ ਦਿੱਤੀ ਸੀ। }

ਰਾਜਨੀਤਿਕ ਮੁੱਦੇ ਅਤੇ ਵਧਦੇ ਹੋਏ ਆਜ਼ਾਦੀ ਸੰਘਰਸ਼ ਨੇ ਪੰਜਾਬੀ ਸਿਨਮਾ ਉੱਪਰ ਬਹੁਤ ਪ੍ਰਭਾਵ ਪਾਇਆ ਕਿਉਕਿ ਲਾਹੌਰ ਉਸ ਸਮੇਂ ਮੌਜੂਦਾ ਰਾਜਧਾਨੀ ਹੋਣ ਕਰਕੇ ਕ੍ਰਾਂਤੀਕਾਰੀਆ ਲਈ ਇਹ ਸੰਘਰਸ਼ ਨੂੰ ਅਮਲ ‘ਚ ਲਿਆਉਣ ਲਈ ਪਹਿਲੀ ਪਸੰਦ ਸੀ। 

1947 ਦਾ ਬਟਵਾਰਾ ਪੰਜਾਬੀਅਤ ਅਤੇ ਦੇਸ਼ ਦੇ ਨਾਲ ਨਾਲ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਇੱਕ ਵੱਡਾ ਝਟਕਾ ਸੀ। ਬਟਵਾਰੇ ਤੋਂ ਬਾਅਦ ਲਾਹੌਰ ਫਿਲਮ ਸਿਟੀ ਮਹਿਜ ਇੱਕ ਖੰਡਰ ਬਣ ਕੇ ਰਹਿ ਗਈ। ਬਟਵਾਰੇ ਨੇ ਸਭ ਸਟੂਡੀਓ ਮਾਲਿਕਾਂ, ਕਲਾਕਾਰਾਂ, ਡਾਇਰੇਕਟਰ, ਪ੍ਰਡਿਉਸਰ, ਟੈਕਨੀਸ਼ੀਅਨ ਅਤੇ ਹੋਰ ਲੋਕਾਂ ਨੂੰ ਲਾਹੌਰ ਛੱਡਣ ਨੂੰ ਮਜਬੂਰ ਕਰ ਦਿੱਤਾ। ਏਸ ਦੌਰ ਵਿੱਚ (1945-1948) ਸਿਰਫ ਇੱਕ ਹੀ ਪੰਜਾਬੀ ਫਿਲਮ ‘ਕਮਲੀ‘ ਬਣੀ। 

#############################

ਇਸ ਲੇਖ ਬਾਰੇ ਆਪਣੇ ਖਿਆਲ, ਸੁਝਾਅ ਤੇ ਵਿਚਾਰ ਥੱਲੇ comment ਦੁਆਰਾ ਸਾਂਝੇ ਜਰੂਰ ਕਰੋ। 

Advertisements